ਤੁਹਾਨੂੰ ਲੋੜੀਂਦੇ AI ਹੁਨਰ, ਉਸੇ ਤਰੀਕੇ ਨਾਲ ਪ੍ਰਦਾਨ ਕੀਤੇ ਜਾਂਦੇ ਹਨ ਜਿਸ ਤਰ੍ਹਾਂ ਤੁਹਾਨੂੰ ਲੋੜ ਹੈ
ਇਸ ਸਾਲ ਦੇ ਅੰਤ ਵਿੱਚ ਲਾਂਚ ਹੋਣ ਵਾਲੀ, ਭਾਰਤ ਦੀ ਸਿੱਖਿਅਕਾਂ ਲਈ Google AI ਸੰਬੰਧੀ ਸੀਰੀਜ਼, K-12 ਅਤੇ ਉੱਚ ਸਿੱਖਿਆ ਦੇ ਹਰ ਸਿੱਖਿਅਕ ਲਈ NEP 2020 ਅਨੁਸਾਰ ਮੁਫ਼ਤ AI ਸਾਖਰਤਾ ਸਿਖਲਾਈ ਪ੍ਰਦਾਨ ਕਰਦੀ ਹੈ। Google ਦੇ ਮਾਹਿਰਾਂ ਤੋਂ ਤੁਹਾਡੀ ਸਮਾਂ-ਸੂਚੀ ਮੁਤਾਬਕ ਤਿਆਰ ਕੀਤੇ ਛੋਟੇ-ਛੋਟੇ ਸੈਸ਼ਨਾਂ ਰਾਹੀਂ ਸਿੱਖੋ।
AI ਦੇ ਹੁਨਰਾਂ ਨੂੰ ਬਿਹਤਰ ਬਣਾਉਣ ਲਈ ਇੱਕ ਵਿਲੱਖਣ ਪਹੁੰਚ
ਸਿੱਖਿਆ ਵਿੱਚ AI ਨੂੰ ਅਸਲ ਵਿੱਚ ਪ੍ਰਭਾਵਸ਼ਾਲੀ ਬਣਾਉਣ ਲਈ, ਸਿੱਖਿਅਕਾਂ ਨੂੰ ਅਗਵਾਈ ਕਰਨ ਦੀ ਲੋੜ ਹੋਵੇਗੀ। ਇਹ ਆਸਾਨੀ ਨਾਲ ਸਮਝ ਆਉਣ ਵਾਲੀ, ਸਿੱਖਿਅਕ-ਕੇਂਦਰਿਤ ਅਤੇ ਗਤੀਸ਼ੀਲ AI ਸਾਖਰਤਾ ਸਿਖਲਾਈ ਉਸ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਬਦਲਣ ਵਿੱਚ ਮਦਦ ਕਰਦੀ ਹੈ।
ਸਿੱਖਿਅਕਾਂ ਲਈ Google AI ਸੰਬੰਧੀ ਸੀਰੀਜ਼ ਅੰਗਰੇਜ਼ੀ, ਹਿੰਦੀ, ਮਰਾਠੀ, ਤੇਲਗੂ, ਅਸਾਮੀ, ਉੜੀਆ ਅਤੇ ਪੰਜਾਬੀ ਵਿੱਚ ਉਪਲਬਧ ਹੋਵੇਗੀ।
ਤੁਹਾਡੀ ਸਮਾਂ-ਸੂਚੀ ਮੁਤਾਬਕ ਤਿਆਰ ਕੀਤਾ ਗਿਆ
K-12 ਲਈ ਸਿਰਫ਼ 15 ਮਿੰਟ ਅਤੇ ਉੱਚ ਸਿੱਖਿਆ ਲਈ 45 ਮਿੰਟਾਂ ਵਿੱਚ ਕਲਾਸਰੂਮ ਲਈ ਤਿਆਰ Gemini ਦੀ ਵਰਤੋਂ ਸੰਬੰਧੀ ਇੱਕ ਸਥਿਤੀ ਬਾਰੇ ਸਿੱਖੋ ਅਤੇ ਆਪਣੇ ਨਵੇਂ ਹੁਨਰ ਨੂੰ ਦਰਸਾਉਣ ਲਈ ਇੱਕ ਬੈਜ ਪ੍ਰਾਪਤ ਕਰੋ।
ਸਿੱਖਿਅਕਾਂ ਦੀਆਂ ਲੋੜਾਂ 'ਤੇ ਕੇਂਦਰਿਤ
ਭਾਰਤੀ ਸਿੱਖਿਅਕਾਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੇ ਸੈਸ਼ਨਾਂ ਰਾਹੀਂ ਵਿਹਾਰਕ ਹੁਨਰ ਹਾਸਲ ਕਰੋ।
ਸਮੱਗਰੀ ਸੰਬੰਧੀ ਆਗਾਮੀ ਅੱਪਡੇਟਾਂ
ਸੈਸ਼ਨਾਂ ਦਾ ਪਹਿਲਾ ਦੌਰ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਸਾਲ ਦੌਰਾਨ ਨਵੀਂ ਸਮੱਗਰੀ ਜਾਰੀ ਕੀਤੀ ਜਾਵੇਗੀ।
AI-ਕੇਂਦਰਿਤ ਭਵਿੱਖ ਲਈ ਉੱਚ ਸਿੱਖਿਆ ਨੂੰ ਤਿਆਰ ਕਰਨਾ
ਉੱਚ ਸਿੱਖਿਆ ਵਿੱਚ Gemini ਦੀ ਵਰਤੋਂ ਲਈ ਸਭ ਤੋਂ ਵਧੀਆ ਅਭਿਆਸਾਂ ਬਾਰੇ ਜਾਣੋ, ਤਾਂ ਜੋ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਅਕਾਦਮਿਕ ਨਤੀਜਿਆਂ ਵਿੱਚ ਸੁਧਾਰ ਆ ਸਕੇ।
ਸਿੱਖਿਆ ਸੰਬੰਧੀ ਅਨੁਭਵਾਂ ਨੂੰ ਬਿਹਤਰ ਬਣਾਉਣ ਵਾਲੇ ਹੁਨਰ
ਉੱਚ ਸਿੱਖਿਆ ਵਿੱਚ ਸਿੱਖਣ ਦੇ ਸਾਰਥਕ ਅਨੁਭਵ ਤਿਆਰ ਕਰਨ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਸੁਚਾਰੂ ਬਣਾਉਣ ਲਈ AI ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਜਾਣੋ। ਮੁੱਖ ਖੇਤਰਾਂ ਵਿੱਚ ਬੋਧਾਤਮਕ ਸ਼ਮੂਲੀਅਤ, ਸਮਾਵੇਸ਼ੀ ਡਿਜ਼ਾਈਨ, ਵਿਦਿਆਰਥੀ ਸਹਾਇਤਾ, ਏਜੰਟਿਕ ਕਾਰਜ-ਪ੍ਰਵਾਹ ਅਤੇ ਸੰਸਥਾ ਦੇ ਪ੍ਰਭਾਵ ਸ਼ਾਮਲ ਹਨ।
ਤੁਹਾਡੇ ਲਈ ਵਿਅਕਤੀਗਤ ਸਿੱਖਣ ਮਾਰਗ
Google Learning Center ਰਾਹੀਂ ਗੈਰ-ਕ੍ਰਮਬੱਧ, 45-ਮਿੰਟ ਦੇ ਸੈਸ਼ਨਾਂ ਨਾਲ ਆਪਣੇ ਮੁਤਾਬਕ ਸਿੱਖੋ। ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ, ਤੁਹਾਨੂੰ ਡਿਜ਼ਿਟਲ ਬੈਜਾਂ ਦੇ ਰੂਪ ਵਿੱਚ ਮਾਨਤਾ ਮਿਲੇਗੀ, ਜੋ Google ਟੂਲਾਂ ਸੰਬੰਧੀ ਤੁਹਾਡੀ AI ਸਾਖਰਤਾ ਨੂੰ ਦਰਸਾਉਂਦੇ ਹਨ।
ਬੁਨਿਆਦੀ
ਸਮਝ
AI ਨਾਲ ਆਪਣੀ ਸਿਖਲਾਈ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਸਿੱਖਿਅਕਾਂ ਲਈ, ਇਹ ਸੈਸ਼ਨ Gemini 'ਤੇ ਖ਼ਾਸ ਧਿਆਨ ਦੇਣ ਦੇ ਨਾਲ AI ਦੀ ਦੁਨੀਆ ਵਿੱਚ ਸ਼ੁਰੂਆਤ ਪ੍ਰਦਾਨ ਕਰਦੇ ਹਨ।
ਸਿੱਖਣ-ਸਿਖਾਉਣ ਸੰਬੰਧੀ
ਐਪਲੀਕੇਸ਼ਨ
ਫੈਕਲਟੀ ਨਤੀਜਾ-ਆਧਾਰਿਤ ਸਿੱਖਿਆ ਲਈ ਪੜ੍ਹਾਉਣ, ਸਿੱਖਣ, ਯੋਜਨਾਬੰਦੀ ਅਤੇ ਮੁਲਾਂਕਣ ਵਿੱਚ ਬਦਲਾਅ ਲਿਆਉਣ ਵਾਸਤੇ Gemini ਨੂੰ ਇੱਕ ਸਿੱਖਣ-ਸਿਖਾਉਣ ਸੰਬੰਧੀ ਟੂਲ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤਣਾ ਸਿੱਖੇਗੀ।
ਪ੍ਰਸ਼ਾਸਕੀ
ਐਪਲੀਕੇਸ਼ਨ
ਕੰਮਕਾਜ ਦੌਰਾਨ Gemini ਦੀ ਪ੍ਰਭਾਵਸ਼ਾਲੀ ਵਰਤੋਂ ਲਈ ਸਭ ਤੋਂ ਵਧੀਆ ਅਭਿਆਸਾਂ ਬਾਰੇ ਜਾਣੋ ਅਤੇ ਪ੍ਰਸ਼ਾਸਕੀ ਕੰਮਾਂ ਨੂੰ ਸੁਚਾਰੂ ਬਣਾ ਕੇ ਸਮਾਂ ਬਚਾਓ।
ਕੀ Gemini ਨਾਲ ਆਪਣਾ ਪ੍ਰਭਾਵ ਪੈਦਾ ਕਰਨ ਲਈ ਤਿਆਰ ਹੋ?
ਇਸ ਮੌਕੇ ਨੂੰ ਨਾ ਖੁੰਝਾਓ — ਵਿਸਤ੍ਰਿਤ ਅਤੇ ਬਿਨਾ ਕੀਮਤ AI ਸਾਖਰਤਾ ਸਿਖਲਾਈ ਦਾ ਲਾਭ ਕਿਵੇਂ ਲੈਣਾ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਾਈਨ ਅੱਪ ਕਰੋ।
ਹਰੇਕ K-12 ਸਿੱਖਿਅਕ ਲਈ AI ਸਾਖਰਤਾ
ਤਬਦੀਲੀ ਲਿਆਉਣ ਸੰਬੰਧੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਪ੍ਰਸ਼ਾਸਕੀ ਕੰਮਾਂ ਨੂੰ ਘਟਾਉਣ ਲਈ AI ਦੀ ਵਰਤੋਂ ਕਰਨਾ ਸਿੱਖੋ, ਤਾਂ ਜੋ ਪੜ੍ਹਾਉਣ ਲਈ ਵਧੇਰੇ ਸਮਾਂ ਉਪਲਬਧ ਹੋ ਸਕੇ।
ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਅਤੇ ਇਸਦੇ ਪ੍ਰਭਾਵ ਨੂੰ ਬਿਹਤਰ ਬਣਾਓ
ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ, ਪੱਧਰ ਅਨੁਸਾਰ "ਅਭਿਆਸ ਨਾਲ ਸੰਬੰਧਿਤ ਚੁਣੌਤੀਆਂ" ਵਿੱਚ ਸਿੱਖਣ-ਸਿਖਾਉਣ ਦੇ ਸਾਧਨ ਵਜੋਂ AI ਦੀ ਪੜਚੋਲ ਕਰੋ। ਕਲਾਸਰੂਮ ਵਿੱਚ Gemini ਦੀ ਵਰਤੋਂ ਲਈ ਸਭ ਤੋਂ ਵਧੀਆ ਅਭਿਆਸਾਂ ਬਾਰੇ ਜਾਣੋ।
AI ਵਿੱਚ ਨਿਪੁੰਨਤਾ ਹਾਸਲ ਕਰਨ ਲਈ ਤੁਹਾਡਾ ਮਾਰਗ
Google Learning Center ਰਾਹੀਂ ਗੈਰ-ਕ੍ਰਮਬੱਧ 15-ਮਿੰਟ ਦੇ ਸੈਸ਼ਨਾਂ ਨਾਲ ਆਪਣੇ ਮੁਤਾਬਕ ਸਿੱਖੋ। ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ , ਤੁਹਾਨੂੰ ਬੈਜਾਂ ਦੇ ਰੂਪ ਵਿੱਚ ਮਾਨਤਾ ਮਿਲੇਗੀ, ਜੋ Google ਟੂਲਾਂ ਸੰਬੰਧੀ ਤੁਹਾਡੀ AI ਸਾਖਰਤਾ ਨੂੰ ਦਰਸਾਉਂਦੇ ਹਨ।
ਬੁਨਿਆਦੀ
ਸਮਝ
ਆਰਟੀਫ਼ੀਸ਼ਲ ਇੰਟੈਲੀਜੈਂਸ ਨਾਲ ਆਪਣੀ ਸਿਖਲਾਈ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਸਿੱਖਿਅਕਾਂ ਲਈ, ਇਹ ਸੈਸ਼ਨ Gemini 'ਤੇ ਖ਼ਾਸ ਧਿਆਨ ਦੇਣ ਦੇ ਨਾਲ AI ਦੀ ਦੁਨੀਆ ਵਿੱਚ ਸ਼ੁਰੂਆਤ ਪ੍ਰਦਾਨ ਕਰਦੇ ਹਨ। ਸਿੱਖਿਅਕ ਨਵੀਨਤਾ ਦੀ ਪੜਚੋਲ ਕਰਨਗੇ ਅਤੇ ਮਜ਼ਬੂਤ ਪੇਸ਼ੇਵਰ ਆਧਾਰ ਤਿਆਰ ਕਰਨਗੇ।
ਸਿੱਖਣ-ਸਿਖਾਉਣ ਸੰਬੰਧੀ
ਐਪਲੀਕੇਸ਼ਨ
ਹਿਦਾਇਤਾਂ 'ਤੇ ਕੇਂਦਰਿਤ: ਸਿੱਖਿਅਕ ਤਬਦੀਲੀ ਲਿਆਉਣ ਸੰਬੰਧੀ ਸਿੱਖਣ ਦੇ ਅਨੁਭਵਾਂ ਨੂੰ ਉਤਸ਼ਾਹਿਤ ਕਰਨ ਲਈ Gemini ਨੂੰ ਇੱਕ ਸਿੱਖਣ-ਸਿਖਾਉਣ ਸੰਬੰਧੀ ਸਾਧਨ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤਣਾ ਸਿੱਖਣਗੇ। ਸੈਸ਼ਨ, ਪੱਧਰ-ਅਨੁਕੂਲ ਅਤੇ ਵਿਸ਼ਾ-ਵਿਸ਼ੇਸ਼ ਵਰਤੋਂ ਮਾਮਲਿਆਂ ਰਾਹੀਂ "ਅਭਿਆਸ ਨਾਲ ਸੰਬੰਧਿਤ ਚੁਣੌਤੀਆਂ" ਬਾਰੇ ਦੱਸਣਗੇ।
ਪ੍ਰਸ਼ਾਸਕੀ
ਐਪਲੀਕੇਸ਼ਨ
ਇਹ ਸੈਸ਼ਨ ਕੰਮਕਾਜ ਅਤੇ ਨਿੱਜੀ ਸਿੱਖਣ ਅਤੇ ਵਿਕਾਸ ਲਈ Gemini ਦੀ ਪ੍ਰਭਾਵਸ਼ਾਲੀ ਵਰਤੋਂ ਸੰਬੰਧੀ ਸਭ ਤੋਂ ਵਧੀਆ ਅਭਿਆਸਾਂ ਬਾਰੇ ਜਾਣਕਾਰੀ ਦੇਣਗੇ। ਧਿਆਨ ਦੇ ਖੇਤਰਾਂ ਵਿੱਚ ਪਰਿਵਾਰ ਅਤੇ ਭਾਈਚਾਰੇ ਦੀ ਭਾਗੀਦਾਰੀ, ਫ਼ੀਡਬੈਕ ਅਤੇ ਮੁਲਾਂਕਣ ਅਤੇ ਪੇਸ਼ੇਵਰ ਵਿਕਾਸ ਅਤੇ ਸਿੱਖਣ ਸ਼ਾਮਲ ਹਨ।
ਕੀ Gemini ਨਾਲ ਅਗਵਾਈ ਕਰਨ ਲਈ ਤਿਆਰ ਹੋ?
ਇਹ K-12 ਪੇਸ਼ੇਵਰ ਸਿੱਖਿਆ ਲਈ ਇੱਕ ਮੀਲ ਪੱਥਰ ਪਹਿਲ ਹੈ। ਮੁਫ਼ਤ ਅਤੇ ਵਿਸਤ੍ਰਿਤ AI ਸਾਖਰਤਾ ਸਿਖਲਾਈ ਦਾ ਲਾਭ ਕਿਵੇਂ ਲੈਣਾ ਹੈ, ਇਹ ਜਾਣਨ ਲਈ ਸਾਈਨ ਅੱਪ ਕਰੋ।
ਸਿੱਖਣ ਅਤੇ ਜੁੜਨ ਦੇ ਹੋਰ ਮੌਕਿਆਂ ਬਾਰੇ ਜਾਣੋ
ਆਮ ਸਵਾਲਾਂ ਦੇ ਜਵਾਬ ਲੱਭੋ
ਇਹ ਸੀਰੀਜ਼ ਆਧੁਨਿਕ ਕਲਾਸਰੂਮ ਲਈ ਲੋੜੀਂਦੇ ਸਾਧਨਾਂ ਨਾਲ ਸਮੁੱਚੇ ਭਾਰਤ ਦੇ ਸਿੱਖਿਅਕਾਂ ਦਾ ਸਮਰਥਨ ਕਰਨ ਦੀ ਸਾਡੀ ਲੰਬੇ ਸਮੇਂ ਦੀ ਵਚਨਬੱਧਤਾ ਦਾ ਹਿੱਸਾ ਹੈ। ਇਹ ਸਿੱਖਿਅਕਾਂ ਨੂੰ AI ਬਾਰੇ ਮਜ਼ਬੂਤ ਬੁਨਿਆਦ ਪ੍ਰਦਾਨ ਕਰਦੀ ਹੈ, ਤਾਂ ਜੋ ਉਹ ਵਿਦਿਆਰਥੀਆਂ ਨੂੰ ਇਸ ਤਕਨਾਲੋਜੀ ਦੀ ਸੁਰੱਖਿਅਤ, ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਵਰਤੋਂ ਲਈ ਬਿਹਤਰ ਮਾਰਗਦਰਸ਼ਨ ਦੇ ਸਕਣ। ਸਾਡਾ ਉਦੇਸ਼ ਸਿੱਖਿਅਕਾਂ ਨੂੰ ਸਿਰਫ ਤਕਨਾਲੋਜੀ ਹੀ ਨਹੀਂ, ਸਗੋਂ ਅਜਿਹੀ ਦੁਨੀਆ ਵਿੱਚ ਅਗਵਾਈ ਕਰਨ ਦੇ ਆਤਮ-ਵਿਸ਼ਵਾਸ ਨਾਲ ਵੀ ਸਸ਼ਕਤ ਬਣਾਉਣਾ ਹੈ ਜਿੱਥੇ AI ਆਮ ਹੁੰਦੀ ਜਾ ਰਹੀ ਹੈ ਅਤੇ ਉਹ ਆਪਣੇ ਵਿਦਿਆਰਥੀਆਂ ਨੂੰ ਬਦਲਦੀ ਹੋਈ ਰੁਜ਼ਗਾਰ ਦੀ ਦੁਨੀਆ ਲਈ ਤਿਆਰ ਹੋਣ ਵਿੱਚ ਮਦਦ ਕਰ ਸਕਣ।
Google ਇਸ ਸੀਰੀਜ਼ ਦਾ ਤਕਨਾਲੋਜੀ ਪਾਰਟਨਰ ਹੈ, ਜਿਸਨੂੰ Gemini for Education ਅਤੇ NotebookLM ਵਰਗੇ Google ਟੂਲਾਂ ਨਾਲ ਵਿਹਾਰਕ ਅਨੁਭਵ ਰਾਹੀਂ AI ਦੀਆਂ ਮੁੱਖ ਧਾਰਨਾਵਾਂ, ਆਲੋਚਨਾਤਮਕ ਸੋਚ ਦੇ ਹੁਨਰਾਂ ਅਤੇ ਜ਼ਿੰਮੇਵਾਰੀ ਨਾਲ ਵਰਤੋਂ ਬਾਰੇ ਸਿਖਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।। ਇਹ ਪ੍ਰੋਗਰਾਮ ਸਾਡੇ ਭਾਰਤੀ ਪਾਰਟਨਰਾਂ ਨਾਲ ਮਿਲ ਕੇ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਸਿੱਖਿਅਕ ਤਕਨਾਲੋਜੀ ਨੂੰ ਵਿਆਪਕ ਤੌਰ 'ਤੇ ਸਮਝ ਸਕਣ ਅਤੇ ਆਪਣੇ ਵਿਦਿਆਰਥੀਆਂ ਨੂੰ AI ਦੀ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਵਰਤੋਂ ਲਈ ਮਾਰਗਦਰਸ਼ਨ ਦੇ ਸਕਣ। ਇਹ ਪ੍ਰੋਗਰਾਮ ਭਾਰਤ ਦੇ ਹਰੇਕ ਅਧਿਆਪਕ ਨੂੰ ਬਿਹਤਰੀਨ AI ਸਿਖਲਾਈ ਤੱਕ ਪਹੁੰਚ ਮੁਹੱਈਆ ਕਰਵਾਉਣ ਦੇ ਵਿਆਪਕ ਯਤਨਾਂ ਦਾ ਵਿਸਤਾਰ ਹੈ ਅਤੇ ਉਨ੍ਹਾਂ ਨੂੰ ਆਧੁਨਿਕ ਕਲਾਸਰੂਮ ਲਈ ਲੋੜੀਂਦੇ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਹ ਸੀਰੀਜ਼ Gemini for Education ਅਤੇ NotebookLM ਵਰਗੇ Google ਟੂਲਾਂ ਨਾਲ ਵਿਹਾਰਕ ਅਨੁਭਵ ਰਾਹੀਂ AI ਦੀਆਂ ਮੁੱਖ ਧਾਰਨਾਵਾਂ, ਆਲੋਚਨਾਤਮਕ ਸੋਚ ਦੇ ਹੁਨਰ ਅਤੇ AI ਦੀ ਜ਼ਿੰਮੇਵਾਰ ਵਰਤੋਂ ਬਾਰੇ ਸਿਖਾਉਣ ਲਈ ਤਿਆਰ ਕੀਤੀ ਗਈ ਹੈ। ਇਹ ਕੇਵਲ AI ਟੂਲਾਂ ਦੀ ਵਰਤੋਂ ਦੀ ਪੜਚੋਲ ਤੱਕ ਸੀਮਿਤ ਨਹੀਂ ਹੈ, ਸਗੋਂ ਸਿੱਖਿਅਕਾਂ ਅਤੇ ਵਿਦਿਆਰਥੀਆਂ ਨੂੰ “AI ਲਈ ਤਿਆਰ” ਬਣਾਉਣ ਲਈ ਲੋੜੀਂਦੇ ਹੁਨਰਾਂ 'ਤੇ ਆਧਾਰਿਤ ਹੈ ਅਤੇ ਭਾਰਤੀ ਸਿੱਖਿਅਕਾਂ ਦੀਆਂ ਲੋੜਾਂ ਅਨੁਸਾਰ ਤਿਆਰ ਕੀਤੀ ਗਈ ਹੈ। ਇਹ ਸਿਖਲਾਈ ਛੋਟੀਆਂ, ਗੈਰ-ਕ੍ਰਮਬੱਧ ਮਾਈਕ੍ਰੋ-ਟ੍ਰੇਨਿੰਗਾਂ ਵਿੱਚ ਵੰਡੀ ਗਈ ਹੈ, ਜੋ ਤੁਹਾਡੀ ਸਮਾਂ-ਸੂਚੀ ਵਿੱਚ ਆਸਾਨੀ ਨਾਲ ਫਿੱਟ ਹੋ ਸਕਦੀਆਂ ਹਨ। K-12 ਸੈਸ਼ਨ 10–15 ਮਿੰਟ ਦੇ ਹੋਣਗੇ। ਉੱਚ ਸਿੱਖਿਆ ਸੈਸ਼ਨ 30–45 ਮਿੰਟ ਦੇ ਹੋਣਗੇ। ਸੈਸ਼ਨਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਵੇਗਾ: ਬੁਨਿਆਦੀ ਸਮਝ, ਸਿੱਖਣ-ਸਿਖਾਉਣ ਸੰਬੰਧੀ ਵਰਤੋਂ ਅਤੇ ਪ੍ਰਸ਼ਾਸਕੀ ਵਰਤੋਂ। ਸੈਸ਼ਨ ਕ੍ਰਮਬੱਧ ਨਹੀਂ ਹਨ ਅਤੇ ਇਨ੍ਹਾਂ ਲਈ ਪਹਿਲਾਂ ਤੋਂ ਕਿਸੇ ਗਿਆਨ ਦੀ ਲੋੜ ਨਹੀਂ ਹੈ। ਸਾਰੀ ਸਮੱਗਰੀ Google for Education Learning Center ਰਾਹੀਂ ਸਵੈ-ਅਧਿਐਨ ਸੈਸ਼ਨਾਂ ਜਾਂ ਇੱਕ ਵਿਸਤ੍ਰਿਤ ਸੁਵਿਧਾਕਾਰ ਗਾਈਡ ਦੇ ਰੂਪ ਵਿੱਚ ਉਪਲਬਧ ਹੈ। ਦੋਵੇਂ ਮਾਰਗਾਂ ਵਿੱਚ ਇੱਕ ਸੰਖੇਪ ਕਵਿਜ਼ ਅਤੇ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਇੱਕ ਡਿਜਿਟਲ ਬੈਜ ਸ਼ਾਮਲ ਹੈ।
ਪਹਿਲਾ ਕੋਰ ਸੈਸ਼ਨ ਸੈੱਟ 2026 ਵਿੱਚ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਸ਼ੁਰੂਆਤੀ ਲਾਂਚ ਤੋਂ ਬਾਅਦ, ਸੀਰੀਜ਼ ਨੂੰ ਅੱਪ-ਟੂ-ਡੇਟ ਰੱਖਣ ਲਈ ਨਵੀਂ ਸਮੱਗਰੀ ਜਾਰੀ ਕੀਤੀ ਜਾਵੇਗੀ।
ਇਸ ਸਿਖਲਾਈ ਵਿੱਚ ਭਾਗ ਲੈਣ ਵਾਲੇ ਹਰੇਕ ਸਿੱਖਿਅਕ ਲਈ ਇਹ ਪੂਰੀ ਤਰ੍ਹਾਂ ਮੁਫ਼ਤ ਹੈ। ਸਿਖਲਾਈ ਪੂਰੀ ਹੋਣ ਤੋਂ ਬਾਅਦ, ਸਿੱਖਿਅਕਾਂ ਨੂੰ ਆਪਣੀ ਸਮਝ ਦਰਸਾਉਣ ਲਈ ਡਿਜਿਟਲ ਬੈਜ ਪ੍ਰਦਾਨ ਕੀਤੇ ਜਾਣਗੇ।
- ਇਹ ਪ੍ਰੋਗਰਾਮ ਵੱਖਰਾ ਹੈ ਕਿਉਂਕਿ ਇਹ ਸਿੱਖਿਅਕਾਂ ਦੇ ਸਿੱਖਣ ਦੇ ਤਰੀਕਿਆਂ ਅਤੇ ਉਨ੍ਹਾਂ ਕੋਲ ਉਪਲਬਧ ਸਮੇਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਸਿੱਖਿਆਕਾਰਾਂ ਨੂੰ ਆਪਣਾ ਨਿੱਜੀ ਸਮਾਂ ਕੁਰਬਾਨ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਪ੍ਰੋਗਰਾਮ NEP 2020 ਅਨੁਕੂਲ ਹੈ ਅਤੇ ਆਪਣੀ ਗਤੀ ਅਨੁਸਾਰ ਪੂਰਾ ਕਰਨ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ।
- ਸਿੱਖਿਅਕਾਂ ਨੂੰ ਆਪਣਾ ਨਿੱਜੀ ਸਮਾਂ ਕੁਰਬਾਨ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਪ੍ਰੋਗਰਾਮ NEP 2020 ਅਨੁਸਾਰ ਤਿਆਰ ਕੀਤਾ ਗਿਆ ਹੈ ਅਤੇ ਵਿਸ਼ੇਸ਼ ਤੌਰ 'ਤੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਉਹ ਆਪਣੀ ਗਤੀ ਮੁਤਾਬਕ ਇਸਨੂੰ ਪੂਰਾ ਕਰ ਸਕਦੇ ਹਨ।
- ਇਹ ਸਿਖਲਾਈ ਛੋਟੀਆਂ, ਗੈਰ-ਕ੍ਰਮਬੱਧ ਮਾਈਕ੍ਰੋ-ਟ੍ਰੇਨਿੰਗਾਂ 'ਤੇ ਆਧਾਰਿਤ ਹੈ, ਜੋ ਅਧਿਆਪਕਾਂ ਦੀ ਸਮਾਂ-ਸੂਚੀ ਵਿੱਚ ਆਸਾਨੀ ਨਾਲ ਫਿੱਟ ਹੋ ਸਕਦੀਆਂ ਹਨ।
- ਇਹ ਸਿਖਲਾਈ ਅਧਿਆਪਕਾਂ ਅਤੇ ਫੈਕਲਟੀ ਦੇ ਸਹਿਯੋਗ ਨਾਲ, ਅਧਿਆਪਕਾਂ ਅਤੇ ਫੈਕਲਟੀ ਲਈ ਹੀ ਤਿਆਰ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਹ ਉਨ੍ਹਾਂ ਦੀ ਸਮਾਂ-ਸੂਚੀ ਵਿੱਚ ਆਸਾਨੀ ਨਾਲ ਫਿੱਟ ਹੋ ਸਕੇ ਅਤੇ ਉਨ੍ਹਾਂ ਦੇ ਸਿੱਖਣ ਦੇ ਤਰੀਕਿਆਂ ਨਾਲ ਮੇਲ ਖਾਵੇ।
- ਬਿਲਕੁਲ ਨਹੀਂ; ਸਾਡਾ ਉਦੇਸ਼ ਸਹਾਇਤਾ ਪ੍ਰਦਾਨ ਕਰਨਾ ਹੈ। ਸਾਡਾ ਮੰਨਣਾ ਹੈ ਕਿ AI ਸਿੱਖਿਅਕਾਂ ਲਈ ਇੱਕ ਪ੍ਰਭਾਵਸ਼ਾਲੀ ਸਹਾਇਕ ਸਾਬਤ ਹੋ ਸਕਦਾ ਹੈ, ਜੋ ਦੁਹਰਾਏ ਜਾਣ ਵਾਲੇ ਕੰਮਾਂ ਨੂੰ ਸੰਭਾਲ ਕੇ ਉਨ੍ਹਾਂ ਨੂੰ ਪੜ੍ਹਾਉਣ ਅਤੇ ਵਿਦਿਆਰਥੀਆਂ ਨਾਲ ਬਿਹਤਰ ਢੰਗ ਨਾਲ ਜੁੜਨ ਲਈ ਵਧੇਰੇ ਸਮਾਂ ਪ੍ਰਦਾਨ ਕਰਦਾ ਹੈ।
- ਇਹ ਪ੍ਰੋਗਰਾਮ ਅਧਿਆਪਨ ਪੇਸ਼ੇ ਨੂੰ ਹੋਰ ਅਰਥਪੂਰਨ ਅਤੇ ਟਿਕਾਊ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਸਿੱਖਿਅਕ ਇਨ੍ਹਾਂ ਤਬਦੀਲੀ ਲਿਆਉਣ ਵਾਲੇ ਸਾਧਨਾਂ ਦੀ ਵਰਤੋਂ ਕਰਨ ਲਈ ਜਾਣਕਾਰ ਅਤੇ ਸਸ਼ਕਤ ਮਹਿਸੂਸ ਕਰਨ ਅਤੇ ਆਪਣੇ ਵਿਦਿਆਰਥੀਆਂ ਨੂੰ AI ਦੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵਰਤੋਂ ਬਾਰੇ ਸਿਖਾ ਸਕਣ।
ਜੇ ਤੁਸੀਂ Google AI ਸਿਖਲਾਈ ਦੇ ਵਿਕਲਪਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਪੰਨੇ ਉੱਤੇ ਉਪਲਬਧ ਦਿਲਚਸਪੀ ਫਾਰਮ ਭਰ ਸਕਦੇ ਹੋ।
- ਸਮੁੱਚੇ ਭਾਰਤ ਵਿੱਚ K-12 ਅਤੇ ਉੱਚ ਸਿੱਖਿਆ ਲਈ ਟ੍ਰੇਨ-ਦ-ਟ੍ਰੇਨਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਹ ਪ੍ਰੋਗਰਾਮ ਸਿੱਖਿਅਕਾਂ ਨੂੰ ਆਪਣੇ ਖੇਤਰ ਵਿੱਚ ਵਿਅਕਤੀਗਤ ਸਿਖਲਾਈ ਦੀ ਅਗਵਾਈ ਕਰਨ ਲਈ ਸਹਾਇਤਾ ਪ੍ਰਦਾਨ ਕਰਨਗੇ।
- ਜੇ ਤੁਸੀਂ ਟ੍ਰੇਨ-ਦ-ਟ੍ਰੇਨਰ ਪ੍ਰੋਗਰਾਮਾਂ ਸਮੇਤ Google AI ਸਿਖਲਾਈ ਦੇ ਵਿਕਲਪਾਂ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਪੰਨੇ ਉੱਤੇ ਉਪਲਬਧ ਦਿਲਚਸਪੀ ਫਾਰਮ ਭਰ ਸਕਦੇ ਹੋ।
ਅਸੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਿੱਧੇ ਸਹਿਯੋਗ ਰਾਹੀਂ ਇੱਕ ਮਜ਼ਬੂਤ ਆਧਾਰ ਤਿਆਰ ਕਰਨ ਲਈ ਭਾਰਤ ਅਤੇ ਅਮਰੀਕਾ ਤੋਂ ਸ਼ੁਰੂਆਤ ਕਰ ਰਹੇ ਹਾਂ। ਜਿਵੇਂ-ਜਿਵੇਂ ਅਸੀਂ ਸਿੱਖਿਅਕਾਂ ਤੋਂ ਸ਼ੁਰੂਆਤੀ ਸਿੱਖਿਆਵਾਂ ਅਤੇ ਫ਼ੀਡਬੈਕ ਇਕੱਠੇ ਕਰਕੇ ਸਿਖਲਾਈ ਨੂੰ ਹੋਰ ਬਿਹਤਰ ਬਣਾਵਾਂਗੇ, ਅਸੀਂ ਇਨ੍ਹਾਂ ਪਹਿਲਕਦਮੀਆਂ ਨੂੰ ਦੁਨੀਆ ਦੇ ਹੋਰ ਖੇਤਰਾਂ ਤੱਕ ਵਿਸਤਾਰ ਕਰਨ ਦੀ ਉਮੀਦ ਕਰਦੇ ਹਾਂ, ਤਾਂ ਜੋ ਹੋਰ ਵਿਦਿਆਰਥੀਆਂ ਅਤੇ ਸਿੱਖਿਅਕਾਂ ਤੱਕ ਪਹੁੰਚ ਬਣਾਈ ਜਾ ਸਕੇ।
- ਅਸੀਂ ਮੰਨਦੇ ਹਾਂ ਕਿ ਤੁਰੰਤ ਜਵਾਬਾਂ ਲਈ AI ਟੂਲਾਂ 'ਤੇ ਨਿਰਭਰ ਹੋਣਾ ਬਹੁਤ ਆਸਾਨ ਹੈ। ਹਾਲਾਂਕਿ, ਜਦੋਂ ਅਸੀਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਤਾਂ ਸਾਨੂੰ ਪਤਾ ਲੱਗਿਆ ਕਿ ਉਹ ਸਿਰਫ਼ ਜਵਾਬ ਪ੍ਰਾਪਤ ਕਰਨ ਦੀ ਬਜਾਏ ਸਮਝ ਵਿਕਸਿਤ ਕਰਨ ਲਈ AI ਟੂਲਾਂ ਨਾਲ ਡੂੰਘੇ ਤੌਰ 'ਤੇ ਜੁੜਨਾ ਚਾਹੁੰਦੇ ਹਨ। ਉਹ ਇੱਕ ਅਜਿਹਾ ਸਾਧਨ ਚਾਹੁੰਦੇ ਹਨ ਜੋ ਅਧਿਐਨ ਸਾਥੀ ਵਜੋਂ ਕੰਮ ਕਰੇ, ਉਨ੍ਹਾਂ ਦੀ ਸਿੱਖਣ ਯਾਤਰਾ ਵਿੱਚ ਉਨ੍ਹਾਂ ਦੀਆਂ ਮੌਜੂਦਾ ਲੋੜਾਂ ਅਨੁਸਾਰ ਸਹਾਇਤਾ ਪ੍ਰਦਾਨ ਕਰੇ ਅਤੇ ਵਿਸ਼ੇ ਦੀ ਡੂੰਘੀ ਸਮਝ ਵਿਕਸਿਤ ਕਰਨ ਵਿੱਚ ਮਦਦ ਕਰੇ।
- ਅਸੀਂ Gemini ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਹੈ ਕਿ ਲੋਕਾਂ ਲਈ ਸਿੱਖਣਾ ਹੋਰ ਆਸਾਨ ਬਣੇ। ਉਦਾਹਰਨ ਵਜੋਂ, Gemini ਵਿੱਚ ਮੌਜੂਦ Guided Learning ਸਿੱਧੇ ਜਵਾਬ ਪ੍ਰਾਪਤ ਕਰਨ ਅਤੇ ਬਿਨਾਂ ਸਹਾਇਤਾ ਕਿਸੇ ਧਾਰਨਾ ਨੂੰ ਸਮਝਣ ਲਈ ਸੰਘਰਸ਼ ਕਰਨ ਦੇ ਵਿਚਕਾਰ ਇੱਕ ਸੰਤੁਲਿਤ ਰਸਤਾ ਪ੍ਰਦਾਨ ਕਰਦੀ ਹੈ। ਸਾਡੀ ਉਮੀਦ ਹੈ ਕਿ ਇਹ ਲੋਕਾਂ ਨੂੰ ਔਖੇ ਵਿਸ਼ਿਆਂ ਨਾਲ ਹੋਰ ਡੂੰਘਾਈ ਨਾਲ ਜੁੜਨ ਅਤੇ ਆਪਣੀ ਆਲੋਚਨਾਤਮਕ ਸੋਚ ਨੂੰ ਅਸਲ ਰੂਪ ਵਿੱਚ ਵਿਕਸਿਤ ਕਰਨ ਵਿੱਚ ਮਦਦ ਕਰੇਗੀ।
- ਇਹ ਟੂਲ LearnLM 'ਤੇ ਆਧਾਰਿਤ ਹੈ, ਜੋ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਸਾਡੇ ਮਾਡਲਾਂ ਦਾ ਪਰਿਵਾਰ ਹੈ। LearnLM ਨੂੰ ਸਿੱਖਿਅਕਾਂ ਅਤੇ ਸਿੱਖਣ-ਸਿਖਾਉਣ ਦੇ ਮਾਹਰਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਸਿੱਖਣ ਵਿਗਿਆਨ ਦੇ ਉਹ ਸਿਧਾਂਤ ਸ਼ਾਮਲ ਕੀਤੇ ਗਏ ਹਨ ਜੋ ਸਰਗਰਮੀ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਦੇ ਹਨ, ਸਿੱਖਣ ਵਾਲਿਆਂ ਨੂੰ ਮਾਨਸਿਕ ਬੋਝ ਸੰਭਾਲਣ ਵਿੱਚ ਮਦਦ ਕਰਦੇ ਹਨ, ਉਨ੍ਹਾਂ ਦੀਆਂ ਲੋੜਾਂ ਅਨੁਸਾਰ ਆਪਣੇ-ਆਪ ਨੂੰ ਅਨੁਕੂਲ ਬਣਾਉਂਦੇ ਹਨ, ਜਿਗਿਆਸਾ ਪੈਦਾ ਕਰਦੇ ਹਨ ਅਤੇ ਮੈਟਾਕੋਗਨਿਟਿਵ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਅਸੀਂ ਇਹ ਸਿੱਖਣ-ਸਿਖਾਉਣ ਸੰਬੰਧੀ ਸਿਧਾਂਤ ਆਪਣੇ ਮਾਡਲ ਦੇ ਕੋਰ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ, ਕਿਉਂਕਿ ਅਸੀਂ ਦੇਖਿਆ ਹੈ ਕਿ ਜਦੋਂ AI ਸਿੱਖਣ-ਸਿਖਾਉਣ ਦੇ ਮਜ਼ਬੂਤ ਆਧਾਰ 'ਤੇ ਤਿਆਰ ਹੁੰਦਾ ਹੈ, ਤਾਂ ਇਹ ਸਿੱਖਣ 'ਤੇ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ।
- ਅਸੀਂ Digital Promise ਨਾਲ ਮਿਲ ਕੇ ਇੱਕ ਅਜਿਹਾ ਫਰੇਮਵਰਕ ਵੀ ਵਿਕਸਿਤ ਕੀਤਾ ਹੈ ਜੋ ਇਨ੍ਹਾਂ ਸਵਾਲਾਂ ਨੂੰ ਧਿਆਨ ਵਿੱਚ ਰੱਖਦਿਆਂ AI ਟੂਲਾਂ ਦਾ ਮੁਲਾਂਕਣ ਕਰਦਾ ਹੈ। ਇਹ ਫਰੇਮਵਰਕ ਸਿੱਖਿਆ, ਤਕਨਾਲੋਜੀ ਅਤੇ ਖੋਜ ਖੇਤਰਾਂ ਦੇ 50 ਤੋਂ ਵੱਧ ਸੁਤੰਤਰ ਮਾਹਰਾਂ ਦੀਆਂ ਸਿਫ਼ਾਰਸ਼ਾਂ ਅਤੇ ਤਜ਼ਰਬਿਆਂ 'ਤੇ ਆਧਾਰਿਤ ਹੈ ਅਤੇ AI ਦੇ ਡਿਜ਼ਾਈਨ ਅਤੇ ਉਸਨੂੰ ਲਾਗੂ ਕਰਨ ਲਈ ਮਾਰਗਦਰਸ਼ਨ ਅਤੇ ਸਰੋਤ ਪ੍ਰਦਾਨ ਕਰਦਾ ਹੈ।